Spaces available in our IELTS Evening classes Register now!

ਪੰਜਾਬੀ

ਪੰਜਾਬੀ

ISSofBC – Helping immigrants build a future in Canada

ਕਿਸੇ ਨਵੇਂ ਦੇਸ਼ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਬੜੀ ਔਖੀ ਹੋ ਸਕਦੀ ਹੈ, ਖਾਸ ਕਰਕੇ ਜਦੋਂ ਤੁਹਾਨੂੰ ਉੱਥੋਂ ਦੇ ਸੱਭਿਆਚਾਰ, ਭਾਸ਼ਾ ਅਤੇ ਕਾਨੂੰਨ ਦੀ ਜਾਣਕਾਰੀ ਨਾ ਹੋਵੇ[ ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ, ਆਈ ਐਸ ਐਸ ਬੀ ਸੀ ਤੁਹਾਡੀ ਮੱਦਦ ਕਰ ਸਕਦੀ ਹੈ[

ਸੈਟਲਮੈਂਟ ਸਰਵਿਸਿਜ਼

ਅਸੀਂ ਤੁਹਾਡੀ ਕੈਨੇਡਾ ਬਾਰੇ ਜਾਣਕਾਰੀ ਲੈਣ, ਕੈਨੇਡਾ ਦੀ ਸਮਾਜਿੱਕ ਵਿਵਸਥਾ ਨੂੰ ਜਾਣਨ ਅਤੇ ਸੱਭਿਆਚਾਰ ਨੂੰ ਅਪਨਾਉਣ ਵਿੱਚ ਆਈਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਕੈਨੇਡਾ ਵਿੱਚ ਵੱਸਣ ਦੀ ਮੱਦਦ ਕਰਦੇ ਹਾਂ[ ਤੁਹਾਨੂੰ ਸਮਾਜ ਵਿੱਚ ਵਲੰਟੀਅਰਾਂ ਨਾਲ ਜੋੜਦੇ ਹਾਂ[ਇਮੀਗ੍ਰੈਂਟ ਅਤੇ ਗਵਰਮੈਂਟ-ਅਸਿਸਟਿਡ ਰਿਫਿਊਜੀਆਂ ਲਈ ਸੇਵਾਵਾਂ ਵਿੱਚ ਸ਼ਾਮਲ ਹਨ:

 • ਬਹੁਭਾਸ਼ੀ ਸੈਟਲਮੈਂਟ ਸੇਵਾਵਾਂ
 • ਬੱਿਚਆਂ ਅਤੇ ਨੌਜਵਾਂਨਾਂ ਲਈ ਸੇਵਾਵਾਂ
 • ਔਰਤਾਂ ਲਈ ਪ੍ਰੋਗਰਾਮ
 • ਰਿਹਾਇਸ਼/ਹਾਊਸਿੰਗ

ਜੇਕਰ ਤੁਸੀਂ ਨਵੇਂ ਇਮੀਗ੍ਰੈਂਟ ਜਾਂ ਰਿਫਿਊਜੀ ਹੋ ਅਤੇ ਸੈਟਲਮੈਂਟ ਸਰਵਿਸ ਚਾਹੀਦੀ ਹੈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ[

ਜੇਕਰ ਤੁਸੀਂ ਨਵੇਂ ਮਿੱਤਰ ਬਣਾਉਣੀਆਂ ਚਾਹੁੰਦੇ ਹੋ ਅਤੇ ਆਪਣੇ ਹੁਨਰ, ਯੋਗਤਾ ਅਤੇ ਤਜਰਬੇ ਦਾ ਯੋਗਦਾਨ ਆਈ ਐਸ ਐਸ ਆਫ਼ ਬੀ ਸੀ ਦੇ ਪ੍ਰੋਗਰਾਮ ਅਤੇ ਸੇਵਾਵਾਂ ਵਿੱਚ ਪਾ ਕੇ ਆਪਣਾ ਨੈੱਟਵਰਕ ਬਣਾਉਣਾ ਚਾਹੁੰਦੇ ਹੋ ਤਾਂ, ਸਾਡੇ ਵਲੰਟੀਅਰ ਪ੍ਰੋਗਰਾਮ ਦੀ ਜਾਣਕਾਰੀ ਲਓ[

ਭਾਸ਼ਾ ਦੀਆਂ ਸੇਵਾਵਾਂ

LINC:

ਮੁਫਤ ਅੰਗ੍ਰੇਜ਼ੀ ਦੀ ਟ੍ਰੇਨਿੰਗ ਇਮੀਗ੍ਰੈਂਟਸ ਅਤੇ ਰਿਫਿਊਜੀਆਂ ਲਈ ਸ਼ੁਰੂ ਤੋਂ ਉੱਚੇ ਲੈਵਲ ਤੱਕ ਸਾਡੇ ਇਲਸ। (ਇੰਗਲਿਸ਼ ਲੈਂਗੂਏਜ ਸਰਵਿਸਿਸ ਫ।ਰ ਅਡਲਟਸ) ਦੁਆਰਾ ਉਪਲਭਧ ਹੈ[ ਅਸੀਂ ਇੱਕੋ ਇੱਕ ਇਲਸ। ਦੀਆਂ ਕਲਾਸਾਂ ਦੇਣ ਵਾਲੀ ਸੰਸਥਾ ਹਾਂ ਜੋ ਹੇਠ ਲਿਖੀਆਂ ਸੁਵਿਧਾਂਵਾਂ ਪ੍ਰਦ।ਨ ਕਰਦੀ ਹੈ:

 • ਛੋਟੇ ਬੱਚਿਆਂ ਵਾਲੇ ਵਿਦਿਆਰਥੀਆਂ ਲਈ ਚੁਣਵੀਂਆਂ ਥਾਂਵਾਂ ਤੇ ਬੱਚੇ ਰੱਖਣ ਦੀ ਸੁਵਿਧਾ;
 • ਅੰਗ੍ਰੇਜ਼ੀ ਬੋਲਣ ਦੀ ਪ੍ਰੈਕਟਿਸ ਕਰਨ ਲਈ ਅਤੇ ਸਮਾਜ ਬਾਰੇ ਹੋਰ ਜਾਣਨ ਲਈ ਵਲੰਟੀਅਰਾਂ ਨਾਲ ਜੋੜਨਾ;
 • ਵਿਅਕਤੀਗਤ ਰੂਪ ਅਤੈ ਇੰਟਰਨੈਟ ਤੇ ਆਪਣੇ ਸਮੇ ਮੁਤ।ਬਿਕ ਸਿਖਣ ਦੀ ਸੁਵਿਧ।

ਕਿਸ ਤਰਾਂਹ ਅਪਲਾਈ ਕਰਨਾ ਹੈ, ਇਹ ਜਾਣਨ ਲਈ ਇੱਥੇ ਕਲਿੱਕ ਕਰੋ[

ਅੰਗ੍ਰੇਜ਼ੀ ਇਲਸ। ਦੇ ਪ੍ਰੋਗਰਾਮਾਂ ਦੀ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ[

Language and Career College:

ਇਮੀਗ੍ਰੈਂਟਸ ਲਈ ਅੰਗ੍ਰੇਜ਼ੀ ਭਾਸ਼ਾ ਅਤੇ ਹੋਰ ਚੋਣਵੇਂ ਅਤੇ ਸਮਰੱਥਾ ਅਨੁਸਾਰ ਕੋਰਸ ਘੱਟ ਕੀਮਤਾਂ ‘ਤੇ ਉਪਲਭਧ ਹਨ:

 • TOEFL
 • Tips for workplace success
 • Study and work diploma

ਕਿਰਪਾ ਕਰਕੇ ਇੱਥੇ ਕਲਿੱਕ ਕਰੋ[

ਕਰੀਅਰ ਸਰਵਿਸਿਜ਼

ਕੰਮ ਦੀ ਭਾਲ ਕਰਨ ਵਾਲੇ ਜੇਕਰ ਆਪਣਾ ਕਰੀਅਰ ਸ਼ੁਰੂ ਕਰਕੇ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਤਾਂ ਹੇਠ ਲਿਖੀਆਂ ਸੇਵਾਂਵਾਂ ਵੀ ਸ਼ਾਮਲ ਹਨ:

 • ਕੰਮ ਲੱਭਣ ਵਿੱਚ ਸਹਾਇਤਾ
 • ਸਕਿੱਲਜ਼ ਅੱਪਗ੍ਰੇਡਿੰਗ
 • ਸਰਟੀਫਿਕੇਟਾਂ ਦੇ ਮੁਲਾਂਕਣ ਕਰਵਾਉਣ ਵਿੱਚ ਸਹਾਇਤਾ
 • ਇੰਟਰਨਸ਼ਿਪ ਅਤੇ ਮੈਨਟ੍ਰਿੰਗ ਸੁਪੋਰਟ

ਜਿਆਦ।ਜ।ਣਕ।ਰੀ ਵ।ਸਤੇ ਇੱਥੇ ਕਲਿਕ ਕਰੋ
ਤੁਹਾਡੇ ਨੇੜੇ ਆਈ ਐਸ ਐਸ ਆਫ਼ ਬੀ ਸੀ ਦੇ ਪ੍ਰਤਿਨਿਧੀ ਨਾਲ ਸੰਪਰਕ ਕਰਨ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ.

ਸਾਡੇ ਬਾਰੇ ਜਾਣਕਾਰੀ

1972,ਤੋਂ ਆਈ ਐਸ ਐਸ ਆਫ਼ ਬੀ ਸੀਇਮੀਗ੍ਰੈਂਟਸ ਅਤੇ ਰਿਫਿਊਜੀਆਂ ਨੂੰ ਬਹੁਤ ਸਾਰੀਆਂ ਸੇਵਾਂਵਾਂ ਦੇ ਕੇ ਸੈੱਟਲ ਹੋਣ ਵਿੱਚ ਮੱਦਦ ਕਰਦੀ ਆ ਰਹੀ ਹੈ, ਉਹਨਾਂ ਨੂੰ ਕਰੀਅਰ ਲੱਭਣ ਵਿੱਚ ਅਤੇ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਾਰੀ ਜ਼ਰੂਰੀ ਜਾਣਕਾਰੀ ਦੇਣਾ ਵੀ ਸ਼ਾਮਿਲ ਹਨ[ਸਾਡੇ ਸਮਰਪਿਤ ਸਟਾਫ, ਵਲੰਟੀਅਰ ਅਤੇ ਕਮਿਊਨਿਟੀ ਪਾਰਟਨਰਾਂ ਦੁਆਰਾ, ਅਸੀਂ 23,000 ਤੋਂ ਵੱਧ ਲੋਕਾਂ ਨੂੰ ਹਰ ਸਾਲ ਸੈਟਲਮੈਂਟ, ਵਿੱਦਿਆ ਅਤੇ ਰੁਜ਼ਗਾਰ ਸੰਬੰਧੀ ਸੇਵਾਂਵਾਂ ਪ੍ਰਦਾਨ ਕਰਦੇ ਹਾਂ[

ISSofBC ਪੱਛਮੀ ਕੈਨੇਡਾ ਵਿੱਚ ਸਭ ਤੋਂ ਵੱਡੀ ਬਹੁ-ਸਭਿੱਆਚਾਰਕ, ਇਮੀਗ੍ਰੈਂਟ-ਸਰਵਿੰਗ ਸੰਸਥਾ ਹੈ, ਜਿਸ ਵਿੱਚ ਖਾਸ ਕਰਕੇ ਰਿਫਿਊਜੀਆਂ, ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਲਈ ਪ੍ਰੋਗਰਾਮ ਬਣਾਏ ਗਏ ਹਨ[ਸਾਡੇ ਪ੍ਰੋਗਰਾਮ ਅਤੇ ਸੇਵਾਂਵਾਂ ਸਾਰੇ ਪਾਸੇ ਗ੍ਰੇਟਰ ਵੈਨਕੂਵਰ ਅਤੇ ਸਕਵਾਮਿਸ਼ ਵਿੱਚ 45 ਤੋਂ ਵੱਧ ਭਾਸ਼ਾਂਵਾਂ ਵਿੱਚ ਉਪਲਭਧ ਹਨ[